Canada 'ਚ ਪੰਜਾਬੀ ਨੌਜਵਾਨ ਨੇ ਪੁਲਿਸ ਅਧਿਕਾਰੀਆਂ ਨਾਲ ਕਰ'ਤਾ ਕਾਂਡ, ਫੱਸ ਗਿਆ ਕਸੂਤਾ |OneIndia Punjabi

2023-10-13 0

ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਪੰਜਾਬੀ ਨੌਜਵਾਨ ਨੇ ਪੁਲਿਸ ਅਧਿਕਾਰੀਆਂ ਦੇ ਅੱਖਾਂ 'ਚ ਮਿਰਚਾਂ ਵਾਲੀ ਸਪਰੇਅ ਪਾ ਦਿੱਤੀ | ਦੱਸਦਈਏ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਾਰਕਿੰਗ 'ਚ ਇੱਕ ਗੱਡੀ ਖੜੀ ਹੈ, ਜਿਸ ਦੀ ਨੰਬਰ ਪਲੇਟ ਜਾਅਲੀ | ਜਿਸ ਦੀ ਕਾਰਵਾਈ ਕਰਨ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਕਾਰ ਸਵਾਰ ਰਾਜਵੀਰ ਸਿੰਘ ਨੇ ਪੁਲਿਸ ਤੋਂ ਬਚਨ ਲਈ ਗੱਡੀ ਭਜਾ ਲਈ | ਜਿਸ ਦੌਰਾਨ ਪੁਲਿਸ ਅਧਿਕਾਰੀਆਂ ਦੀ ਗੱਡੀਆਂ ਤੇ ਕੁੱਝ ਹੋਰ ਗੱਡੀਆਂ ਵੀ ਨੁਕਸਾਨੀਆਂ ਗਈਆਂ | ਇਸ ਤੋਂ ਬਾਅਦ ਉਕਤ ਨੌਜਵਾਨ ਪੈਦਲ ਭੱਜਣ ਲੱਗਾ ਤੇ ਉਸ ਵਲੋਂ ਇੱਕ ਹੋਰ ਗੱਡੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ | ਜਿਸ 'ਚ ਉਹ ਅਸਫ਼ਲ ਰਿਹਾ ਤੇ ਜਦੋਂ ਰਾਜਵੀਰ ਨੂੰ ਪੁਲਿਸ ਗ੍ਰਿਫ਼ਤਾਰ ਕਰਨ ਲੱਗੀ ਤਾਂ ਉਸਨੇ ਪੁਲਿਸ ਅਧਿਕਾਰੀ ਦੀਆਂ ਅੱਖਾਂ 'ਚ ਮਿਰਚਾਂ ਵਾਲੀ ਸਪਰੇਅ ਪਾ ਦਿੱਤੀ |
.
In Canada, a Punjabi youth committed an incident with police officers, got caught.
.
.
.
#canadanews #rajveer #canadapolice

Videos similaires